ਇਹ ਪੰਨੇ ਅਕਾਦਮਿਕ ਇਮਾਨਦਾਰੀ ਨੂੰ ਪਰਿਭਾਸ਼ਿਤ ਕਰਦੇ ਹਨ ਅਤੇ ਮਾੜੇ ਵਿਵਹਾਰ ਦੇ ਜ਼ੋਖਮਾਂ ਅਤੇ ਜੁਰਮਾਨਿਆਂ ਨੂੰ ਸਮਝਣ ਵਿੱਚ ਵਿਦਿਆਰਥੀਆਂ ਦੀ ਮਦਦ ਕਰਨ ਲਈ ਵੱਖ-ਵੱਖ ਕਿਸਮਾਂ ਦੀ ਧੋਖਾਧੜੀ ਦੀ ਵਿਆਖਿਆ ਕਰਦੇ ਹਨ। ਇਹ ਜਾਣਕਾਰੀ ਗੈਰ-ਕਾਨੂੰਨੀ ਧੋਖਾਧੜੀ ਸੇਵਾਵਾਂ ਦੀ ਪਛਾਣ ਕਰਨ, ਉਹਨਾਂ ਤੋਂ ਬਚਣ ਅਤੇ ਉਹਨਾਂ ਦੀ ਰਿਪੋਰਟ ਕਰਨ ਵਿੱਚ ਤੁਹਾਡੀ ਮਦਦ ਕਰੇਗੀ। ਇਹਨਾਂ ਪੰਨਿਆਂ 'ਤੇ ਦਿੱਤੀ ਇਹ ਜਾਣਕਾਰੀ ਇਹਨਾਂ ਵਿਸ਼ਿਆਂ ਨੂੰ ਸਮਝਣ ਵਿੱਚ ਤੁਹਾਡੀ ਮਦਦ ਕਰਨ ਲਈ ਤਿਆਰ ਕੀਤੀ ਗਈ ਹੈ। ਜੇਕਰ ਤੁਹਾਨੂੰ ਆਪਣੇ ਹਾਲਾਤ ਬਾਰੇ ਵਧੇਰੇ ਢੁੱਕਵੀਂ ਜਾਣਕਾਰੀ ਚਾਹੀਦੀ ਹੈ, ਤਾਂ ਕਿਰਪਾ ਕਰਕੇ ਆਪਣੇ ਟਿਊਟਰ ਜਾਂ ਸਕੂਲ ਨਾਲ ਗੱਲ ਕਰੋ।