ਜਨਰੇਟਿਵ ਆਰਟੀਫਿਸ਼ੀਅਲ ਇੰਟੈਲੀਜੈਂਸ, ਜਿਸ ਨੂੰ ਆਮ ਤੌਰ 'ਤੇ ਜਨਰੇਟਿਵ AI ਜਾਂ AI ਕਿਹਾ ਜਾਂਦਾ ਹੈ, ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਇਸ ਤਕਨਾਲੋਜੀ ਵਿੱਚ AI ਚੈਟਬੋਟਸ, ਜਿਵੇਂ ਕਿ ChatGPT ਸ਼ਾਮਲ ਹਨ।
ਇਹ ਸਮਝਣਾ ਮਹੱਤਵਪੂਰਨ ਹੈ ਕਿ, ਤੁਹਾਡੀ ਯੂਨੀਵਰਸਿਟੀ ਜਾਂ ਕਾਲਜ ਦੀਆਂ ਨੀਤੀਆਂ ਦੇ ਅਨੁਸਾਰ, ਤੁਹਾਡੀ ਪੜ੍ਹਾਈ ਦੇ ਹਿੱਸੇ ਵਜੋਂ AI ਦੀ ਵਰਤੋਂ ਕਰਨਾ ਸੀਮਤ ਜਾਂ ਪਾਬੰਦੀਸ਼ੁਦਾ ਹੋ ਸਕਦਾ ਹੈ।
ਵਿਕਲਪਕ ਤੌਰ 'ਤੇ, ਅਜਿਹੇ ਵਿਸ਼ੇ ਜਾਂ ਕੰਮ ਵੀ ਹੋ ਸਕਦੇ ਹਨ ਜਿੱਥੇ AI ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਜਾਂ ਇੱਥੋਂ ਤੱਕ ਕਿ ਲੋੜੀਂਦਾ ਵੀ ਹੁੰਦਾ ਹੈ।
ਜਿੱਥੇ AI ਦੀ ਵਰਤੋਂ ਦੀ ਆਗਿਆ ਹੈ, ਤੁਹਾਨੂੰ ਇਹ ਸਮਝਣ ਦੀ ਲੋੜ ਹੋਵੇਗੀ ਕਿ ਇਨ੍ਹਾਂ ਸਾਧਨਾਂ ਦੀ ਵਰਤੋਂ ਕਰਨ ਦਾ ਹਵਾਲਾ ਕਿਵੇਂ ਦਿੱਤਾ ਜਾਣਾ ਹੈ।
AI ਦੀ ਇਸ ਤਰੀਕੇ ਨਾਲ ਵਰਤੋਂ ਕਰਨਾ ਜੋ ਤੁਹਾਡੀ ਸੰਸਥਾ ਦੇ ਨਿਯਮਾਂ ਮੁਤਾਬਿਕ ਨਹੀਂ ਹੈ, ਉਸਦੇ ਸਿੱਟੇ ਵਜੋਂ ਅਕਾਦਮਿਕ ਦੁਰਵਿਵਹਾਰ ਹੋ ਸਕਦਾ ਹੈ।
TEQSA ਸਾਰੇ ਉਚੇਰੀ ਸਿੱਖਿਆ ਦੇ ਵਿਦਿਆਰਥੀਆਂ ਨੂੰ ਆਪਣੀ ਸੰਸਥਾ ਨਾਲ AI ਬਾਰੇ ਉਮੀਦਾਂ 'ਤੇ ਚਰਚਾ ਕਰਨ ਅਤੇ ਆਪਣੀ ਯੂਨੀਵਰਸਿਟੀ ਜਾਂ ਕਾਲਜ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕਰਦਾ ਹੈ ਤਾਂ ਕਿ ਅਕਾਦਮਿਕ ਅਖੰਡਤਾ ਦਾ ਉਲੰਘਣ ਨਾ ਹੋਵੇ।
ਕਿਉਂਕਿ ਵੱਖ-ਵੱਖ ਵਿਸ਼ਿਆਂ ਲਈ ਵੱਖ-ਵੱਖ ਨਿਯਮ ਹੋ ਸਕਦੇ ਹਨ, ਇਹ ਯਕੀਨੀ ਬਣਾਉਣਾ ਸਭ ਤੋਂ ਵਧੀਆ ਹੈ ਕਿ ਤੁਸੀਂ ਹਰ ਮੁਲਾਂਕਣ ਕੰਮ ਲਈ ਉਮੀਦਾਂ ਨੂੰ ਸਮਝਦੇ ਹੋ।
ਮੁਲਾਂਕਣ ਅਤੇ AI
TEQSA ਕਿਸੇ ਵਿਸ਼ੇਸ਼ ਕਿਸਮ ਦੇ ਮੁਲਾਂਕਣ ਦੀ ਵਰਤੋਂ ਕਰਨ ਦੀ ਮੰਗ ਨਹੀਂ ਕਰਦਾ - ਉੱਚ ਸਿੱਖਿਆ ਮਿਆਰ ਢਾਂਚਾ (ਥ੍ਰੈਸ਼ਹੋਲਡ ਸਟੈਂਡਰਡਜ਼) 2021 ਸੰਸਥਾਵਾਂ ਨੂੰ ਵਿਦਿਆਰਥੀ ਦੇ ਵਿਸ਼ੇ ਦੇ ਗਿਆਨ ਅਤੇ ਸਮਝ ਦਾ ਮੁਲਾਂਕਣ ਕਰਨ ਦੀ ਮੰਗ ਕਰਦਾ ਹੈ।
AI ਦੀ ਵੱਧ ਰਹੀ ਸੂਝਬਾਨਤਾ ਦਾ ਮਤਲਬ ਇਹ ਹੋ ਸਕਦਾ ਹੈ ਕਿ ਕੁੱਝ ਮੁਲਾਂਕਣ ਕਾਰਜਾਂ ਨੂੰ ਇਹ ਯਕੀਨੀ ਬਣਾਉਣ ਲਈ ਦੁਬਾਰਾ ਡਿਜ਼ਾਈਨ ਕੀਤਾ ਜਾਂਦਾ ਹੈ ਕਿ ਵਿਦਿਆਰਥੀ AI ਦੁਆਰਾ ਤਿਆਰ ਕੀਤੀ ਸਮੱਗਰੀ ਨਾਲ ਵਿਦਿਆਰਥੀ ਨੂੰ ਦਿੱਤੇ ਕੰਮ ਨੂੰ ਨਾ ਬਦਲ ਸਕਣ।
ਮੁਲਾਂਕਣਾਂ ਨੂੰ ਮੁੜ ਡਿਜ਼ਾਈਨ ਕਰਨਾ AI ਦੁਆਰਾ ਪੈਦਾ ਕੀਤੇ ਜ਼ੋਖਮਾਂ ਪ੍ਰਤੀ ਇੱਕ ਉਚਿਤ ਜਵਾਬ ਹੈ ਅਤੇ ਇਸ ਲਈ TEQSA ਇਸਦਾ ਸਮਰਥਨ ਕਰਦਾ ਹੈ।
ਤੁਹਾਨੂੰ ਆਪਣੀ ਯੂਨੀਵਰਸਿਟੀ ਜਾਂ ਕਾਲਜ ਨਾਲ ਅਜਿਹੀਆਂ ਕਿਸੇ ਵੀ ਚਿੰਤਾਵਾਂ ਬਾਰੇ ਚਰਚਾ ਕਰਨੀ ਚਾਹੀਦੀ ਹੈ ਕਿ ਮੁਲਾਂਕਣ ਵਿੱਚ ਕੀਤੇ ਬਦਲਾਅ ਅਪਾਹਜਤਾ ਜਾਂ ਹੋਰ ਹਾਲਾਤਾਂ ਦੇ ਕਾਰਨ ਤੁਹਾਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਹਨ।
ਸਾਰੀਆਂ ਆਸਟ੍ਰੇਲੀਆਈ ਉੱਚ ਸਿੱਖਿਆ ਸੰਸਥਾਵਾਂ ਨੂੰ ਵਿਦਿਆਰਥੀਆਂ ਦੀਆਂ ਚਿੰਤਾਵਾਂ ਦਾ ਜਵਾਬ ਦੇਣ ਲਈ ਨੀਤੀਆਂ ਅਤੇ ਪ੍ਰਕਿਰਿਆਵਾਂ ਦੀ ਲੋੜ ਹੁੰਦੀ ਹੈ - ਤੁਸੀਂ ਆਮ ਤੌਰ 'ਤੇ ਉਨ੍ਹਾਂ ਨੂੰ ਆਪਣੀ ਯੂਨੀਵਰਸਿਟੀ ਜਾਂ ਕਾਲਜ ਦੀ ਵੈੱਬਸਾਈਟ ਜਾਂ ਵਿਦਿਆਰਥੀ ਪੋਰਟਲ 'ਤੇ ਲੱਭ ਸਕਦੇ ਹੋ।
ਵਿਦਿਆਰਥੀਆਂ ਲਈ ਹੋਰ AI ਸਰੋਤ
ਅਸੀਂ ਇਹ ਲਿੰਕ ਵਿਦਿਆਰਥੀਆਂ ਨੂੰ ਇਹ ਸਮਝਣ ਵਿੱਚ ਸਹਾਇਤਾ ਕਰਨ ਲਈ ਸਾਂਝਾ ਕਰ ਰਹੇ ਹਾਂ ਕਿ AI ਕਿਵੇਂ ਕੰਮ ਕਰਦੀ ਹੈ ਅਤੇ ਆਪਣੀ ਅਕਾਦਮਿਕ ਅਖੰਡਤਾ ਨੂੰ ਕਾਇਮ ਰੱਖਦੇ ਹੋਏ ਨੈਤਿਕ ਤੌਰ ਤੇ ਇਸਦੀ ਵਰਤੋਂ ਕਿਵੇਂ ਕਰਨੀ ਹੈ।
ਯਾਦ ਰੱਖੋ, ਇਹਨਾਂ ਲਿੰਕਾਂ ਵਿੱਚ ਦਿੱਤੀ ਗਈ ਕੋਈ ਵੀ ਸਲਾਹ ਮੰਨਣ ਤੋਂ ਪਹਿਲਾਂ, ਤੁਹਾਨੂੰ ਪਹਿਲਾਂ ਆਪਣੀ ਸੰਸਥਾ ਨਾਲਇਸ ਬਾਰੇ ਜਾਂਚ ਕਰਨੀ ਚਾਹੀਦੀ ਹੈ।
- ਹਰ ਕੋਈ ChatGPT ਨੂੰ ਅਜ਼ਮਾ ਰਿਹਾ ਹੈ - ਪਰ ਕੋਈ ਨਹੀਂ ਜਾਣਦਾ ਕਿ ਇਹ ਅਸਲ ਵਿੱਚ ਕਿਵੇਂ ਕੰਮ ਕਰਦੀ ਹੈ (The Conversation ਲਈ ਪ੍ਰੋਫੈਸਰ ਟੋਬੀ ਵਾਲਸ਼, UNSW)
- ਇੱਕ ਵਿਦਿਆਰਥੀ ਵਜੋਂ ChatGPT ਨੂੰ ਨੈਤਿਕ ਤਰੀਕੇ ਨਾਲ ਵਰਤਣ ਦੇ ਤਰੀਕੇ (ਓਪਨ ਯੂਨੀਵਰਸਿਟੀਜ਼ ਆਸਟ੍ਰੇਲੀਆ)
- ਪੜ੍ਹਾਈ ਲਈ AI ਸਾਧਨਾਂ ਦੀ ਵਰਤੋਂ ਕਰਨਾ (ਫਲਿੰਡਰਜ਼ ਯੂਨੀਵਰਸਿਟੀ ਲਾਇਬ੍ਰੇਰੀ)
- ਜਨਰੇਟਿਵ AI ਦੀ ਵਰਤੋਂ ਕਰਨਾ (ਡੀਕਿਨ ਯੂਨੀਵਰਸਿਟੀ ਲਾਇਬ੍ਰੇਰੀ)